September 9, 2024
#ਦੇਸ਼ ਦੁਨੀਆਂ

ਪਾਕਿ ਨੇ ਮੰਨਿਆ-ਕਸ਼ਮੀਰ ਭਾਰਤ ਦਾ ਹਿੱਸਾ

ਜਨੇਵਾ – ਪਾਕਿਸਤਾਨ ਨੇ ਜਨੇਵਾ ’ਚ ਸੰਯੁਕਤਰਾਸ਼ਟ ਮਨੁੱਖੀ ਅਧਿਕਾਰ ਕੌਂਸਲ ’ਚ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਇੱਥੇ ਪਾਕਿਸਤਾਨ ਨੇ ਜੰਮੂ–ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨਿਆ ਹੈ। ਯੂ.ਐਨ.ਐਚ.ਆਰ.ਸੀ. ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੰਮੂ–ਕਸ਼ਮੀਰ ਭਾਰਤ ਦਾ ਰਾਜ ਹੈ। ਸ਼ਾਹ ਮਹਿਮੂਦ ਕੁਰੈਸ਼ੀਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ – ‘ਭਾਰਤ ਦੁਨੀਆ ਨੂੰ ਇਹ ਵਿਖਾਉਣਾ ਚਾਹੁੰਦਾ ਹੈ ਕਿ ਕਸ਼ਮੀਰ ਵਿੱਚ ਜੀਵਨ ਮੁੜ ਆਮ ਵਰਗਾ ਹੋ ਗਿਆ ਹੈ। ਜੇ ਅਜਿਹਾ ਹੈ, ਤਾਂ ਭਾਰਤ ਆਪਣੇ ਜੰਮੂ–ਕਸ਼ਮੀਰ ਵਿੱਚ ਕੌਮਾਂਤਰੀ ਮੀਡੀਆ, ਗ਼ੈਰ–ਸਰਕਾਰੀ ਸੰਗਠਨਾਂ ਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਾਣ ਕਿਉਂ ਨਹੀਂ ਦੇ ਰਿਹਾ।