December 8, 2024
#ਪ੍ਰਮੁੱਖ ਖ਼ਬਰਾਂ #ਭਾਰਤ

ਚੰਦਰਯਾਨ–2 ਆਰਬਿਟਰ ਚੰਗਾ ਕੰਮ ਕਰ ਰਿਹਾ : ਇਸਰੋ ਮੁਖੀ

ਨਵੀਂ ਦਿੱਲੀ – ਇਸਰੋ ਪ੍ਰਮੁੱਖ ਕੇ ਸਿਵਨ ਨੇ ਕਿਹਾ ਕਿ ਚੰਦਰਯਾਨ–2 ਆਰਬਿਟਰ ਬਹੁਤ ਚੰਗਾ ਕਰ ਰਿਹਾ ਹੈ। ਆਰਬਿਟਰ ਵਿਚ 8 ਯੰਤਰ ਹੁੰਦੇ ਹਨ ਅਤੇ ਹਰੇਕ ਯੰਤਰ ਉਹੀ ਕਰਦਾ ਹੈ ਜੋ ਉਸਨੇ ਕਰਨਾ ਹੁੰਦਾ ਹੈ। ਲੈਂਡਰ ਨਾਲ ਅਸੀਂ ਸੰਚਾਰ ਸਥਾਪਤ ਕਰਨ ਵਿਚ ਅਸਮਰਥ ਨਹੀਂ ਹੈ। ਸਾਡੀ ਅਗਲੀ ਪਹਿਲ ਗਗਨਯਾਨ ਮਿਸ਼ਨ ਹੈ। ਸ਼ਨੀਵਾਰ ਤੋਂ ਚੰਦ ਉਤੇ ਰਾਤ ਸ਼ੁਰੂ ਹੋ ਜਾਵੇਗੀ ਅਤੇ ਹਨ੍ਹੇਰਾ ਪੈਣ ਨਾਲ ਹੀ ‘ਚੰਦਰਯਾਨ–2 ਦੇ ਲੈਂਡਰ ਵਿਕਰਮ ਨਾਲ ਸੰਪਰਕ ਦੀਆਂ ਸਾਰੀਆਂ ਸੰਭਾਵਨਾਂਵਾਂ ਹੁਣ ਲਗਭਗ ਖਤਮ ਹੋ ਗਈਆਂ। ਲੈਂਡਰ ਦਾ ਜੀਵਨਕਾਲ ਇਕ ਚੰਦ ਦਿਨ ਭਾਵ ਕਿ ਧਰਤੀ ਦੇ 14 ਦਿਨ ਦੇ ਬਰਾਬਰ ਹੈ। ਸੱਤ ਸੰਤਬਰ ਨੂੰ ਤੜਕੇ ‘ਸੋਫਟ ਲੈਡਿੰਗ ਵਿਚ ਅਸਫਲ ਰਹਿਣ ਉਤੇ ਚੰਦ ਉਤੇ ਡਿੱਗੇ ਲੈਂਡਰ ਦਾ ਜੀਵਨਕਾਲ ਖਤਮ ਹੋ ਜਾਵੇਗਾ, ਕਿਉਂਕਿ ਸੱਤ ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਚੰਦ ਦਾ ਇਕ ਦਿਨ ਪੂਰਾ ਹੋਣ ਬਾਅਦ ਸ਼ਨੀਵਾਰ ਤੜਕੇ ਧਰਤੀ ਦੇ ਇਸ ਕੁਦਰਤੀ ਉਪਗ੍ਰਹਿ ਉਤੇ ਰਾਤ ਹੋ ਜਾਵੇਗੀ।