January 15, 2025
#ਖੇਡਾਂ

ਭਾਰਤ ਤੇ ਦੱਖਣੀ ਅਫਰੀਕਾ ਦੀਆਂ ਮਹਿਲਾ ਟੀਮਾਂ ਵਿਚਾਲੇ ਪਹਿਲਾ ਟੀ-20 ਮੈਚ ਅੱਜ

ਭਾਰਤੀ ਟੀਮ ਹਾਲ ਹੀ ਵਿੱਚ ਦੱਖਣੀ ਅਫਰੀਕਾ ’ਤੇ ਆਪਣੇ ਦਬਦਬੇ ਦੇ ਬਾਵਜੂਦ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਟੀ-20 ਕੌਮਾਂਤਰੀ ਲੜੀ ਦੌਰਾਨ ਆਪਣੇ ਵਿਰੋਧੀ ਨੂੰ ਕਮਜ਼ੋਰ ਸਮਝਣ ਦੀ ਗ਼ਲਤੀ ਨਹੀਂ ਕਰ ਸਕਦੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ ਪੰਜ ਮੈਚਾਂ ਵਿੱਚੋਂ ਭਾਰਤ ਨੇ ਤਿੰਨ ਵਿੱਚ ਜਿੱਤ ਦਰਜ ਕੀਤੀ, ਜਦਕਿ ਇੱਕ ਮੈਚ ਗੁਆਇਆ ਹੈ। ਇੱਕ ਮੈਚ ਕਿਸੇ ਤਣ ਪੱਤਣ ਨਹੀਂ ਲੱਗਿਆ।ਦੱਖਣੀ ਅਫਰੀਕਾ ਟੀਮ ਮੰਗਲਵਾਰ ਨੂੰ ਆਤਮਵਿਸ਼ਵਾਸ ਨਾਲ ਮੈਦਾਨ ’ਤੇ ਉਤਰੇਗੀ। ਟੀਮ ਦਾ ਸਾਰਾ ਭਾਰ ਲਿਜ਼ਲੇ ਲੀ ’ਤੇ ਹੋਵੇਗਾ। ਉਸ ਤੋਂ ਇਲਾਵਾ ਮਿਗਨੌਨ ਡੂ ਪ੍ਰੀਜ਼ ਅਤੇ ਕਪਤਾਨ ਸੁਨ ਲੂਸ ’ਤੇ ਵੀ ਜ਼ਿੰਮੇਵਾਰੀ ਹੋਵੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਸਮ੍ਰਿਤੀ ਮੰਧਾਨਾ ਤੋਂ ਮਿਲਣ ਵਾਲੀ ਚੰਗੀ ਸ਼ੁਰੂਆਤ ’ਤੇ ਕਾਫ਼ੀ ਨਿਰਭਰ ਰਹੇਗੀ। ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੀ ਮਿਤਾਲੀ ਰਾਜ ਜੈਮੀਮਾ ਰੌਡਰਿਗਜ਼ ਨੂੰ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤੀ ਗੇਂਦਬਾਜ਼ੀ ਦੀ ਅਗਵਾਈ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਅਤੇ ਪੂਜਾ ਵਸਤਰਾਕਾਰ ਕਰੇਗੀ।