January 15, 2025
#ਖੇਡਾਂ

ਧੋਨੀ ਦੇ ਭਵਿੱਖ ਬਾਰੇ ਦੁਚਿੱਤੀ ਬਰਕਰਾਰ

ਨਵੀਂ ਦਿੱਲੀ – ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਬਾਰੇ ਜਾਰੀ ਦੋਚਿਤੀ ਨੇ ਇੱਕ ਵਾਰ ਫਿਰ ਇਹ ਬਹਿਸ ਛੇੜ ਦਿੱਤੀ ਹੈ ਕਿ ਭਾਰਤੀ ਕ੍ਰਿਕਟਰ ਸਹੀ ਸਮੇਂ ’ਤੇ ਸੰਨਿਆਸ ਲੈਣ ਦੇ ਫ਼ੈਸਲੇ ਨਾਲ ਜੂਝਦੇ ਰਹੇ ਹਨ। ਝਾਰਖੰਡ ਦਾ 38 ਸਾਲਾ ਧੋਨੀ ਬੀਤੇ ਦੋ ਮਹੀਨਿਆਂ ਤੋਂ ਟੀਮ ਵਿੱਚ ਨਹੀਂ ਹੈ ਅਤੇ ਨਵੰਬਰ ਤੋਂ ਪਹਿਲਾਂ ਉਸ ਦੇ ਟੀਮ ਨਾਲ ਜੁੜਨ ਦੀਆਂ ਸ਼ੰਕਾਵਾਂ ਬਰਕਰਾਰ ਹਨ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਧੋਨੀ ਵੱਲੋਂ ਹੁਣ ਤੱਕ ਕੁੱਝ ਨਹੀਂ ਕਿਹਾ ਗਿਆ।ਬੀਸੀਸੀਆਈ ਦੇ ਇੱਕ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਧੋਨੀ ਬੰਗਲਾਦੇਸ਼ ਦੇ ਦੌਰੇ ਲਈ ਉਪਲਬਧ ਹੋਣਗੇ। ਬੀਸੀਸੀਆਈ ਵਿੱਚ ਅਸੀਂ ਸੀਨੀਅਰ ਅਤੇ ‘ਏ’ ਟੀਮ ਦੇ ਕ੍ਰਿਕਟਰਾਂ ਲਈ 45 ਦਿਨ ਪਹਿਲਾਂ ਮੈਚਾਂ (ਕੌਮਾਂਤਰੀ ਅਤੇ ਘਰੇਲੂ) ਦੀਆਂ ਤਿਆਰੀਆਂ ਕਰ ਲੈਂਦੇ ਹਾਂ, ਜਿਸ ਵਿੱਚ ਸਿਖਲਾਈ, ਡੋਪਿੰਗ ਰੋਕੂ ਪ੍ਰੋਗਰਾਮ ਨਾਲ ਜੁੜੀਆਂ ਚੀਜ਼ਾਂ ਸ਼ਾਮਲ ਹਨ।’’ਇਹ ਪਤਾ ਚੱਲਿਆ ਹੈ ਕਿ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਵਿਜੈ ਹਜ਼ਾਰੇ ਕੌਮੀ ਇੱਕ ਰੋਜ਼ਾ ਚੈਂਪੀਅਨਸ਼ਿਪ ਵਿੱਚ ਧੋਨੀ ਝਾਰਖੰਡ ਲਈ ਨਹੀਂ ਖੇਡੇਗਾ।