January 15, 2025

ਪੰਜਾਬ ’ਚ ‘ਪੋਸ਼ਣ ਮਾਹ’ ਭਾਰੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ- ਰਾਜੀ ਪੀ. ਸ਼੍ਰੀਵਾਸਤਵ

‘ਸਿਹਤ ਬਾਰੇ ਜਾਗਰੂਕਤਾ ਪੈਦਾ ਕਰਣ ਲਈ ਸੂਬੇ ਭਰ ਵਿੱਚ ਤਿੱਖੀ ਮੁੰਹਿਮ ਜਾਰੀ’
ਚੰਡੀਗੜ – ਦੇਸ਼ ਭਰ ਵਿੱਚ ਚੱਲ ਰਹੇ ‘ਪੋਸ਼ਣ ਮਾਹ’ ਦਾ ਅੱਜ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਰਬਿੰਦਰਾ ਪੰਵਾਰ ਦੀ ਪ੍ਰਧਾਨਗੀ ਹੇਠ ਵੱਖ ਵੱਖ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦਾ ਵੀਡੀਓ ਕਾਨਫਰੰਸ ਦੇ ਰਾਹੀਂ ਜਾਇਜਾ ਲਿਆ ਗਿਆ ਜਿਸ ਦੌਰਾਨ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ ਸ਼੍ਰੀਵਾਸਤਵਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ‘ਪੋਸ਼ਣ ਮਾਹ’ ਦੇ ਸਬੰਧ ਵਿੱਚ ਭਾਰੀ ਉਤਾਸ਼ਾਹ ਨਾਲ ਸਰਗਰਮੀਆਂ ਚੱਲ ਰਹੀਆਂ ਹਨ ਅਤੇ ਸੂਬੇ ਦੇ 10 ਵਿਭਾਗ ਅਤੇ ਸਵੈ ਸੇਵੀ ਸੰਸਥਾਵਾਂ ਇੱਕਜੁੱਟ ਹੋ ਕੇ ਲੋਕਾਂ ਵਿੱਚ ਜਗਰੂਕਤਾ ਪੈਦਾ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇਸਹ.ਡੀ.ਪੀ.ਓਜ਼ ਵਰਗਾ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਾ ਸਟਾਫ ਆਸ਼ਾ ਅਤੇ ਏ ਐਨ ਐਮ, ਸਵੈ ਸੇਵੀ ਗਰੁੱਪਾਂ, ਖੇਤੀਬਾੜੀ ਸੁਸਾਇਟੀਆਂ, ਸਹਿਕਾਰੀ ਸੁਸਾਇਟੀਆਂ ਨਾਲ ਮਿਲ ਕੇ ਜਨ ਅੰਦੋਲਣ ਚਲਾ ਰਿਹਾ ਹੈ।ਉਨਾਂ ਦੱਸਿਆ ਕਿ ਸੂਬੇ ਵਿੱਚ ਕੁਪੋਸ਼ਣ, ਖੂਨ ਦੀ ਕਮੀ, ਹੈਜ਼ੇ ਆਦਿ ਵਿਰੁੱਧ ਜੰਗ ਅਤੇ ਜਾਗਰੂਕਤਾ ਮੁਹਿੰਮ ਪਹਿਲੀ ਸਤੰਬਰ ਨੂੰ ਸ਼ੁਰੂ ਹੋਈ ਅਤੇ ਪੰਜ ਸਤੰਬਰ ਨੂੰ ਸੂਬਾ ਪੱਧਰੀ ਵਰਕਸ਼ਾਪ ਕਰਵਾਈ ਗਈ ਤਾਂ ਜੋ ਲੋਕਾਂ ਨੂੰ ਇਸ ਮੁੱਦੇ ਬਾਰ ਸੰਵੇਦਨਸ਼ੀਲ ਕੀਤਾ ਜਾ ਸਕੇ।ਸ੍ਰੀਮਤੀ ਰਾਜੀ ਪੀ ਸ਼੍ਰੀਵਾਸਤਵਾ ਅਨੁਸਾਰ ਇਸ ਮੁਹਿੰਮ ਦੌਰਾਨ ਸ਼ਹਿਰਾਂ, ਪਿੰਡਾਂ, ਝੁੱਗੀ ਝੌਂਪੜੀ ਇਲਕਿਆਂ ਅਤੇ ਸਰਹੱਦੀ ਇਲਾਕਿਆਂ ਵਿੱਚ ਚੰਗੀ ਸਿਹਤ ਅਤੇ ਪੋਸ਼ਟਿਕਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਭਾਤ ਫੇਰੀਆਂ, ਰੈਲੀਆਂ, ਪੰਚਾਇਤ ਚੌਪਾਲ, ਆਯੋਜਿਤ ਕਰਵਾਈਆਂ ਗਈਆਂ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਅਗਲੇ ਹਫਤੇ ਦੌਰਾਨ ਪੰਚਾਇਤ ਮੀਟਿੰਗਾਂ ਤੋਂ ਇਲਾਵਾ ਘਰ ਘਰ ਦੌਰੇ ਕੀਤੇ ਜਾਣਗੇ ਅਤੇ ਹੈਜ਼ੇ ਅਤੇ ਖੂਨ ਦੀ ਕਮੀ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ। ਉਨਾਂ ਅਨੁਸਾਰ ਮਾਵਾਂ, ਬੱਚਿਆ, ਕਿਸ਼ੋਰ ਲੜਕੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀ ਮਾਂਵਾ ਲਈ ਭੋਜਨ ਦੀ ਪੋਸ਼ਟਿਕਤਾ ਵਧਾਉਣ ਲਈ ਸੂਬੇ, ਜ਼ਿਲੇ ਅਤੇ ਬਲਾਕ ਪੱਧਰ ’ਤੇ ਸਰਗਰਮੀਆਂ ਚੱਲ ਰਹੀਆਂ ਹਨ ਅਤੇ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੇ ਮੁੱਦੇ ’ਤੇ ਧਿਆਨ ਕੇਂਦਰ ਕੀਤਾ ਜਾ ਰਿਹਾ ਹੈ।ਸ਼੍ਰੀਮਤੀ ਸ਼੍ਰੀਵਾਸਤਵਾ ਨੇ ਦੱਸਿਆ ਕਿ ‘ਪੋਸ਼ਣ ਮਾਹ’ ਲਈ 10 ਵਿਭਾਗਾਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ, ਹੁਨਰ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤਾਂ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਯੁਵਕ ਸੇਵਾਵਾਂ ਤੇ ਖੇਡਾਂ, ਸਕੂਲ ਸਿੱਖਿਆ, ਖੇਤੀਬਾੜੀ, ਸਿਹਤ ਤੇ ਪਰਿਵਾਰ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸਰਗਰਮੀਆਂ ਆਰੰਭੀਆਂ ਹੋਈਆਂ ਹਨ। ਸਿਹਤ ਅਤੇ ਪੋਸ਼ਟਿਕ ਸੇਵਾਵਾਂ ਨੂੰ ਬੜਾਵਾ ਦੇਣ ਲਈ ਆਂਗਣਵਾੜੀ ਕੇਂਦਰਾਂ ਉੱਤੇ ਵਿਸ਼ੇਸ਼ ਕੈਂਪ ਆਯੋਜਿਤ ਕਰਵਾਏ ਜਾ ਰਹੇ ਹਨ ਜਿਥੇ ਖੂਨ ਦੀ ਕਮੀ ਅਤੇ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਚੈਕਅਪ ਕੀਤਾ ਜਾ ਰਿਹਾ ਹੈ।।ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਵਿਚਾਰ ਚਰਚਾ, ਭਾਸ਼ਣ ਮੁਕਾਬਲਿਆਂ, ਖੇਡਾਂ, ਪਿ੍ਰੰਟਿੰਗ ਅਤੇ ਡਰਾਇੰਗ ਮੁਕਾਬਲਿਆਂ ਰਾਹੀ ਲੋਕਾਂ ਵਿੱਚ ਸਿਹਤ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਇਲੈਕਟ੍ਰਨਿਕ ਮੀਡੀਆ, ਪਿ੍ਰੰਟ ਮੀਡੀਆ, ਕਮਿਉਨਿਟੀ ਰੇਡੀਓ, ਸੰਗੀਤ, ਕਲਾ, ਥੀਏਟਰ, ਕਵਿਤਾ, ਭਾਸ਼ਣ ਮੁਕਾਬਲਿਆਂ ਅਤੇ ਨੁੱਕੜ ਨਾਟਕਾਂ ਰਾਹੀ ਵੀ ਸੂਬੇ ਦੇ ਘਰ-ਘਰ ਤੱਕ ਪੋਸ਼ਟਿਕ ਖੁਰਾਕ ਦਾ ਸੰਦੇਸ਼ ਪਹੰੁਚਾਉਣ ਲਈ ਸਰਗਰਮੀਆਂ ਆਰੰਭੀਆਂ ਹੋਈਆਂ ਹਨ। ਇਸ ਦੇ ਨਾਲ ਹੀ ਸਾਈਕਲ ਰੈਲੀਆਂ, ਪਸ਼ਣ ਜਾਗੋ, ਵਾਲ ਪੇਂਟਿੰਗ, ਗੋਦ ਭਰਾਈਵਰਗੇ ਪ੍ਰੋਗਰਾਮ ਵੀ ਆਰੰਭੇ ਗਏ ਹਨ।ਪਿ੍ਰਸੀਪਲ ਸਕੱਤਰ ਨੇ ਅੱਗੇ ਦੱਸਿਆ ਕਿ ਭਾਸ਼ਣ ਮੁਕਾਬਲੇ, ਖੇਡ ਮੁਕਾਬਲੇ, ਯੋਗਾ, ਡਰਾਇੰਗ ਮੁਕਾਬਲੇ ਵਰਗੇ ਸਕੂਲਾਂ ਆਧਾਰਤ ਮੁਕਾਬਲੇ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਕਰਾਏ ਜਾ ਰਹੇ ਹਨ। ਕਮਿਊਨਟੀ ਰੇਡੀਓ ਅਤੇ ਨੁਕੜ ਨਾਟਕਾਂ ਤੋਂ ਇਲਾਵਾ ਸੋਸ਼ਲ ਮੀਡੀਆ ਜਾਗਰੂਕਤ ਮੁਹਿੰਮ ਨੂੰ ਹੁਲਾਰਾ ਦੇਣ ਲਈ ਪ੍ਰਭਾਵੀ ਯੋਗਦਾਨ ਪਾ ਰਿਹਾ ਹੈ।ਇਸ ਮੌਕੇ ਐਨ.ਐਚ ਐਮ. ਦੇ ਐਮ.ਡੀ. ਸ੍ਰੀ ਰਾਹੁਲ ਕੁਮਾਰ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਭਾਰਦਵਾਜ, ਵਧੀਕ ਸਕੱਤਰ ਖੁਰਾਕ ਸ੍ਰੀਮਤੀ ਸਿਮਰਨਜੀਤ ਕੌਰ ਅਤੇ ਸਕੂਲ ਸਿੱਖਿਆ, ਸਥਾਨਿਕ ਸਰਕਾਰ, ਖੇਡਾਂ ਤੇ ਯੁਵਾ ਮਾਮਲੇ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ।