ਮੌਕੇ ਬਣਾ ਕੇ ਗੋਲ ਵੀ ਕਰਨੇ ਹੋਣਗੇ ਛੇਤਰੀ
ਕਪਤਾਨ ਸੁਨੀਲ ਛੇਤਰੀ ਨੇ ਅੱਜ ਕਿਹਾ ਕਿ ਭਾਰਤੀ ਫੁਟਬਾਲ ਟੀਮ ਦੇ ਸਾਥੀ ਖਿਡਾਰੀਆਂ ਨੂੰ ਵੀਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ਅਹਿਮ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਏਸ਼ਿਆਈ ਚੈਂਪੀਅਨ ਕਤਰ (0-0 ਡਰਾਅ) ਖ਼ਿਲਾਫ਼ ਵਧੀਆ ਪ੍ਰਦਰਸ਼ਨ ਮਗਰੋਂ ਭਾਰਤ ਨੇ ਆਪਣੇ ਤੋਂ ਹੇਠਲੇ ਦਰਜੇਬੰਦੀ ’ਤੇ ਕਾਬਜ਼ ਬੰਗਲਾਦੇਸ਼ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ। […]




