Skip to content

ਟ੍ਰਾਈਸਿਟੀ

ਟ੍ਰਾਈਸਿਟੀ

ਪ੍ਰੀ-ਪ੍ਰਾਇਮਰੀ ਜਮਾਤਾਂ ‘ਚ ਗਿਣਤੀ ਵਧਾਉਣ ਲਈ ਬੱਚਿਆਂ ਦੀ ਬੋਗਸ ਭਰਤੀ ਨਾ ਕੀਤੀ ਜਾਵੇ-ਸਿੱਖਿਆ ਸਕੱਤਰ

ਐੱਸ .ਏ.ਐੱਸ ਨਗਰ 24 ਅਕਤੂਬਰ :  ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂਆਂ ਦਰਮਿਆਨ ਅੱਜ […]

By 1 min read
ਟ੍ਰਾਈਸਿਟੀ

ਨਾਈਪਰ ਕਿਸਾਨਾਂ ਨੂੰ ਆਯੂਰਵੈਦਿਕ ਦਿਵਾਈਆਂ ਦੇ ਪੌਦੇ ਪੈਦਾ ਕਰਨ ਦੀ ਟ੍ਰੇਨਿੰਗ ਦੇਵੇਗਾ

ਨਾਈਪਰ ਤੇ ਆਯੂਰਵੈਟ ਆਯੂਰਵੈਦਿਕ ਦਿਵਾਈਆਂ ਦੀ ਕੰਪਨੀ ਨੇ ਐਮਓਯੂ ਕੀਤਾ ਮੋਹਾਲੀ /24 ਅਕਤੂਬਰ ਪੰਜਾਬ ਦੇ ਕਿਸਾਨਾਂ ਦੇ ਲਈ ਘਾਟਾ ਦਾ ਸੌਦਾ ਬਣ ਰਹੀ ਖੇਤੀ ਤੋਂ ਕਿਸਾਨਾਂ ਦੀ ਬਾਹ ਫੜਨ ਲਈ ਮੋਹਾਲੀ ਵਿਚ ਸਥਿਤ ਨਾਈਪਰ ਵੱਲੋਂ ਅਗਾਹ ਵਧੂ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਦੇ ਪਹਿਲੇ ਕਦਮ ਵਜੋਂ ਅੱਜ ਮੋਹਾਲੀ ਦੇ ਨਾਈਪਰ ਵੱਲੋਂ ਆਯੂਰਵੈਦਿਕ ਦ ਵਾਈਆਂ ਬਣਾਉਣ ਵਾਲੀ ਕੰਪਨੀਐਰੋਵੈਟ ਨਾਲ ਇਕ ਐਮਓਯੂ ਉਪਰ ਦਸਤਖਤ ਕੀਤੇ ਗਏ ਹਨ।ਇਹ ਦੋਵੇਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ। ਇਸ ਮੌਕੇ ਨਾਈਪਰ ਦੇ ਡਾਇਰੈਕਟਰ ਪ੍ਰੋਫੈਸਰ ਰਘਰਾਮ ਰਾਓ ਅਤੇ ਆਯੂਰਵੈਟ ਲਿਮਟਿਡ ਗਾਜੀਆਬਾਦ ਦੇ  ਮੈਨੇਜਿੰਗ ਡਾਇਰੈਕਟਰ ਮੋਹਨ ਜੀਸਕਸੈਨਾ ਨੇ ਦਸਤਖਤ ਕੀਤੇ। ਨਾਈਪਰ ਅਜਿਹੀ ਸੰਸਥਾ ਹੈ ਹੈ ਜੋ ਕਿ ਫਾਰਮਾਸਿਊਟੀਕਲ ਸਾਇੰਸਜ਼ ਵਿਚ ਐਡਵਾਂਸਡ ਸਟੱਡੀ ਅਤੇ ਖੋਜ ਲਈ ਕੰਮ ਕਰ ਰਹੀ ਹੈ। ਇਸ ਐਮਓਯੂ ਰਾਹੀਂ ਹੁਣ ਨਾਈਪਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਆਯੂਰਵੈਦਿਕ ਦਵਾਈਆਂ ਲਈ ਵਰਤੇ ਜਾਣ ਵਾਲੇ ਚੌਣਵੇਂ ਪੌਦਿਆਂ ਨੂੰ ਪੈਦਾ ਕਰਨ ਲਈ ਪੌਦਿਆਂ ਦੀ ਕਾਸ਼ਤ, ਵਪਾਰਕ ਸਪਲਾਈ ਲਈ ਦਵਾਈਆਂ ਦੇ ਪੌਦਿਆਂ ਦੀ ਕਾਸ਼ਤ ਅਤੇ ਕਿਸਾਨਾਂ ਦੇ ਹੁਨਰ ਵਿਕਾਸ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਦੇ ਨਾਲ ਕਿਸਾਨ ਆਪਣੇ ਖੇਤ ਵਿਚ ਆਯੂਰਵੈਦਿਕ ਦਵਾਈਆਂ ਵਾਲੇ ਪੌਦੇ ਪੈਦਾ ਕਰਨਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਆਯੂਰਵੈਦਿਕ ਬੂਟਿਆਂ ਨੂੰ ਆਯੂਰਵੈਟ ਕੰਪਨੀ ਵੱਲੋਂ ਸਿੱਧਾਂ ਕਿਸਾਨਾਂ ਤੋਂ ਖਰੀਦਿਆ ਜਾਵੇਗਾ ਜਿਸ ਨਾਲ ਕਿਸਾਨਾਂ ਦੀ ਆਮਦਨ ਦੇ ਵਿਚ ਵਾਧਾ ਹੋਵੇਗਾ। ਕਿਸਾਨਾਂ ਨੂੰ ਆਪਣੀ ਪੈਦਾਵਾਰ ਵੇਚਣ ਦੇ ਲਈ ਮੰਡੀ ਵਿਚ ਖੱਜਰ ਖੁਆਰ ਨਹੀਂ ਹੋਣਾ ਪਵੇਗਾ।ਇਸ ਸਮਝੌਤੇ ਨਾਲ ਕਿਸਾਨ ਰਿਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਨਿਕਲੇਗਾ ਉਥੇ ਕਿਸਾਨਾਂ ਨੂੰ ਵੱਧ ਆਮਦਨ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ। ਇਸ ਮੌਕੇ ਹਾਜ਼ਰ ਸੀਆਰਆਰਆਈਡੀ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਪ੍ਰਸਿੱਧ ਅਰਥਸ਼ਾਸਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਕਿਸਾਨਾਂ ਦੇ ਆਰਥਿਕ ਮਾਪਦੰਡ ਨੂੰ ਉਚਾ ਚੁੱਕਣ ਵਿਚ ਅਹਿਮ ਯੋਗਦਾਨ ਪਵੇਗਾ ਜੋ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

By 1 min read
ਟ੍ਰਾਈਸਿਟੀ

ਜਿਲ੍ਹਾ ਕਮੇਟੀ ਸੀਟੂ ਮੋਹਾਲੀ ਚੰਡੀਗੜ੍ਹ ਨੇ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ

ਪ੍ਰਦਰਸ਼ਨਕਾਰੀ ਆਂਗਨਵਾੜੀ ਵਰਕਰ ਤੇ ਅੰਨ੍ਹੇਵਾਹ ਲਾਠੀਚਾਰਜ ਤੇ ਪੁਲਿਸ ਤਸੱਦਦ ਦੀ ਨਿਖੇਧੀ ਮੋਹਾਲੀ:- ਕੱਲ ਜਦੋਂ ਪਟਿਆਲਾ ਵਿਖੇ ਆਂਗਨਵਾੜੀ ਯੂਨੀਅਨ (ਸੀਟੂ) ਦੀ ਅਗਵਾਈ ਵਿੱਚ ਵਰਕਰਾਂ […]

By 1 min read
BREAKING