ਸਪਿੰਨਰਾਂ ਨੂੰ ਨਿਸ਼ਾਨਾ ਬਣਾਵਾਂਗੇ: ਗੁਪਟਿਲ
ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਅੱਜ ਕਿਹਾ ਕਿ ਉਹ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਹਮਲਾਵਰ ਹੋ ਕੇ ਖੇਡਣਗੇ ਤਾਂ ਕਿ ਲੜੀ ਦਾ ਫ਼ੈਸਲਾ ਸ਼ਨਿੱਚਰਵਾਰ ਨੂੰ ਹੀ ਹੋ ਜਾਵੇ। ਗੁਪਟਿਲ ਨੇ ਕਿਹਾ ਕਿ ਸਪਿੰਨਰਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਜਿੱਤ ਦੀ ਕੁੰਜੀ ਰਿਹਾ। ਕਿਵੀ ਬੱਲੇਬਾਜ਼ਾਂ ਨੇ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੂੰ ਚੰਗਾ ਨਿਸ਼ਾਨਾ ਬਣਾਇਆ। […]




