Skip to content

‘ਬਿੱਗ ਬੌਸ’ ਵਿੱਚ ਅਜੈ-ਕਾਜੋਲ ਦੀ ਮੇਜ਼ਬਾਨੀ ਕਰਨਗੇ ਸਲਮਾਨ

Share this story

‘ਬਿੱਗ ਬੌਸ’ ਦੇ ਪ੍ਰਸ਼ੰਸਕਾਂ ਲਈ ਇਸ ਹਫ਼ਤੇ ਦਾ ਅਖ਼ੀਰ ਰੁਮਾਂਚ ਨਾਲ ਭਰਪੂਰ ਹੋਵੇਗਾ। ਸਲਮਾਨ ਖ਼ਾਨ ਸ਼ੋਅ ’ਚ ਅਦਾਕਾਰ ਪਤੀ-ਪਤਨੀ ਅਜੈ ਦੇਵਗਨ ਤੇ ਕਾਜੋਲ ਦੀ ਮੇਜ਼ਬਾਨੀ ਕਰਨਗੇ। ਕਲਰਜ਼ ਚੈਨਲ ਨੇ ਐਪੀਸੋਡ ਦਾ ਪਰੋਮੋ ਲਾਂਚ ਕੀਤਾ ਹੈ, ਜਿਸ ਵਿਚ ਅਜੈ, ਕਾਜੋਲ ਤੇ ਸਲਮਾਨ ਆਪਸ ਵਿਚ ਹਾਸਾ-ਠੱਠਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਉਹ ‘ਵਿਸਪਰ ਚੈਲੇਂਜ’ ਵੀ ਖੇਡਦੇ ਹੋਏ ਨਜ਼ਰ ਆਉਣਗੇ। ਅਜੈ ਕੁਝ ਸਤਰਾਂ ਬੋਲਣਗੇ ਜਦਕਿ ਕਾਜੋਲ ਦੇ ਕੰਨ ਢਕੇ ਹੋਏ ਹੋਣਗੇ। ਕਾਜੋਲ ਬੁੱਲ੍ਹਾਂ ਦੀ ਹਰਕਤ ਤੋਂ ਸ਼ਬਦਾਂ ਦੀ ਪਛਾਣ ਕਰੇਗੀ। ਦੋਵੇਂ ਜਣੇ ਸ਼ੋਅ ਵਿਚ ਆਪਣੀ ਫ਼ਿਲਮ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਨੂੰ ਪ੍ਰਮੋਟ ਕਰਨ ਲਈ ਆ ਰਹੇ ਹਨ।

Share this story
WRITTEN BY

BREAKING