February 4, 2025

ਪ੍ਰੀ-ਪ੍ਰਾਇਮਰੀ ਜਮਾਤਾਂ ‘ਚ ਗਿਣਤੀ ਵਧਾਉਣ ਲਈ ਬੱਚਿਆਂ ਦੀ ਬੋਗਸ ਭਰਤੀ ਨਾ ਕੀਤੀ ਜਾਵੇ-ਸਿੱਖਿਆ ਸਕੱਤਰ

ਐੱਸ .ਏ.ਐੱਸ ਨਗਰ 24 ਅਕਤੂਬਰ :  ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂਆਂ ਦਰਮਿਆਨ ਅੱਜ ਹੋਈ ਗੱਲਬਾਤ ਅਨੁਸਾਰ ਸਿੱਖਿਆ ਸਕੱਤਰ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਹੋਣ ਜਾ ਰਹੀ ਸ਼ੁਰੂਆਤ ਬਾਰੇ ਉਨ੍ਹਾਂ ਮੰਚ ਦੇ ਆਗੂਆਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਦੇਖ ਭਾਲ ਲਈ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ […]

ਨਾਈਪਰ ਕਿਸਾਨਾਂ ਨੂੰ ਆਯੂਰਵੈਦਿਕ ਦਿਵਾਈਆਂ ਦੇ ਪੌਦੇ ਪੈਦਾ ਕਰਨ ਦੀ ਟ੍ਰੇਨਿੰਗ ਦੇਵੇਗਾ

ਨਾਈਪਰ ਤੇ ਆਯੂਰਵੈਟ ਆਯੂਰਵੈਦਿਕ ਦਿਵਾਈਆਂ ਦੀ ਕੰਪਨੀ ਨੇ ਐਮਓਯੂ ਕੀਤਾ ਮੋਹਾਲੀ /24 ਅਕਤੂਬਰ ਪੰਜਾਬ ਦੇ ਕਿਸਾਨਾਂ ਦੇ ਲਈ ਘਾਟਾ ਦਾ ਸੌਦਾ ਬਣ ਰਹੀ ਖੇਤੀ ਤੋਂ ਕਿਸਾਨਾਂ ਦੀ ਬਾਹ ਫੜਨ ਲਈ ਮੋਹਾਲੀ ਵਿਚ ਸਥਿਤ ਨਾਈਪਰ ਵੱਲੋਂ ਅਗਾਹ ਵਧੂ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਦੇ ਪਹਿਲੇ ਕਦਮ ਵਜੋਂ ਅੱਜ ਮੋਹਾਲੀ ਦੇ ਨਾਈਪਰ ਵੱਲੋਂ ਆਯੂਰਵੈਦਿਕ ਦ ਵਾਈਆਂ ਬਣਾਉਣ ਵਾਲੀ ਕੰਪਨੀਐਰੋਵੈਟ ਨਾਲ ਇਕ ਐਮਓਯੂ ਉਪਰ ਦਸਤਖਤ ਕੀਤੇ ਗਏ ਹਨ।ਇਹ ਦੋਵੇਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ। ਇਸ ਮੌਕੇ ਨਾਈਪਰ ਦੇ ਡਾਇਰੈਕਟਰ ਪ੍ਰੋਫੈਸਰ ਰਘਰਾਮ ਰਾਓ ਅਤੇ ਆਯੂਰਵੈਟ ਲਿਮਟਿਡ ਗਾਜੀਆਬਾਦ ਦੇ  ਮੈਨੇਜਿੰਗ ਡਾਇਰੈਕਟਰ ਮੋਹਨ ਜੀਸਕਸੈਨਾ ਨੇ ਦਸਤਖਤ ਕੀਤੇ। ਨਾਈਪਰ ਅਜਿਹੀ ਸੰਸਥਾ ਹੈ ਹੈ ਜੋ ਕਿ ਫਾਰਮਾਸਿਊਟੀਕਲ ਸਾਇੰਸਜ਼ ਵਿਚ ਐਡਵਾਂਸਡ ਸਟੱਡੀ ਅਤੇ ਖੋਜ ਲਈ ਕੰਮ ਕਰ ਰਹੀ ਹੈ। ਇਸ ਐਮਓਯੂ ਰਾਹੀਂ ਹੁਣ ਨਾਈਪਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਆਯੂਰਵੈਦਿਕ ਦਵਾਈਆਂ ਲਈ ਵਰਤੇ ਜਾਣ ਵਾਲੇ ਚੌਣਵੇਂ ਪੌਦਿਆਂ ਨੂੰ ਪੈਦਾ ਕਰਨ ਲਈ ਪੌਦਿਆਂ ਦੀ ਕਾਸ਼ਤ, ਵਪਾਰਕ ਸਪਲਾਈ ਲਈ ਦਵਾਈਆਂ ਦੇ ਪੌਦਿਆਂ ਦੀ ਕਾਸ਼ਤ ਅਤੇ ਕਿਸਾਨਾਂ ਦੇ ਹੁਨਰ ਵਿਕਾਸ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਦੇ ਨਾਲ ਕਿਸਾਨ ਆਪਣੇ ਖੇਤ ਵਿਚ ਆਯੂਰਵੈਦਿਕ ਦਵਾਈਆਂ ਵਾਲੇ ਪੌਦੇ ਪੈਦਾ ਕਰਨਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਆਯੂਰਵੈਦਿਕ ਬੂਟਿਆਂ ਨੂੰ ਆਯੂਰਵੈਟ ਕੰਪਨੀ ਵੱਲੋਂ ਸਿੱਧਾਂ ਕਿਸਾਨਾਂ ਤੋਂ ਖਰੀਦਿਆ ਜਾਵੇਗਾ ਜਿਸ ਨਾਲ ਕਿਸਾਨਾਂ ਦੀ ਆਮਦਨ ਦੇ ਵਿਚ ਵਾਧਾ ਹੋਵੇਗਾ। ਕਿਸਾਨਾਂ ਨੂੰ ਆਪਣੀ ਪੈਦਾਵਾਰ ਵੇਚਣ ਦੇ ਲਈ ਮੰਡੀ ਵਿਚ ਖੱਜਰ ਖੁਆਰ ਨਹੀਂ ਹੋਣਾ ਪਵੇਗਾ।ਇਸ ਸਮਝੌਤੇ ਨਾਲ ਕਿਸਾਨ ਰਿਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਨਿਕਲੇਗਾ ਉਥੇ ਕਿਸਾਨਾਂ ਨੂੰ ਵੱਧ ਆਮਦਨ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ। ਇਸ ਮੌਕੇ ਹਾਜ਼ਰ ਸੀਆਰਆਰਆਈਡੀ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਪ੍ਰਸਿੱਧ ਅਰਥਸ਼ਾਸਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਕਿਸਾਨਾਂ ਦੇ ਆਰਥਿਕ ਮਾਪਦੰਡ ਨੂੰ ਉਚਾ ਚੁੱਕਣ ਵਿਚ ਅਹਿਮ ਯੋਗਦਾਨ ਪਵੇਗਾ ਜੋ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਜਿਲ੍ਹਾ ਕਮੇਟੀ ਸੀਟੂ ਮੋਹਾਲੀ ਚੰਡੀਗੜ੍ਹ ਨੇ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ

ਪ੍ਰਦਰਸ਼ਨਕਾਰੀ ਆਂਗਨਵਾੜੀ ਵਰਕਰ ਤੇ ਅੰਨ੍ਹੇਵਾਹ ਲਾਠੀਚਾਰਜ ਤੇ ਪੁਲਿਸ ਤਸੱਦਦ ਦੀ ਨਿਖੇਧੀ ਮੋਹਾਲੀ:- ਕੱਲ ਜਦੋਂ ਪਟਿਆਲਾ ਵਿਖੇ ਆਂਗਨਵਾੜੀ ਯੂਨੀਅਨ (ਸੀਟੂ) ਦੀ ਅਗਵਾਈ ਵਿੱਚ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਤੀ ਮਹੱਲ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਜਮਹੂਰੀ ਅਧਿਕਾਰਾਂ ਦਾ ਹਨਨ ਕਰਦੇ ਹੋਏ ਉਹਨਾਂ ਵਰਕਰਾਂ ਦੀ ਓਵਰਬ੍ਰਿਜ ਦੇ ਥੱਲੇ ਘੇਰੇਬੰਦੀ ਕੀਤੀ ਤੇ ਵਰਕਰਾਂ […]