May 2, 2026

ਯੂ-ਮੁੰਬਾ ਨੇ ਜੈਪੁਰ ਨੂੰ 47-21 ਨਾਲ ਹਰਾਇਆ

ਯੂ-ਮੁੰਬਾ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ’ਚ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ-7 ’ਚ ਇਕਤਰਫਾ ਮੁਕਾਬਲੇ ’ਚ ਜੈਪੁਰ ਪਿੰਕ ਪੈਂਥਰਸ ਨੂੰ 47-21 ਨਾਲ ਹਰਾਇਆ। ਯੂ-ਮੁੰਬਾ ਵੱਲ ਇਸ ਮੈਚ ਦੇ ਹੀਰੋ ਰਹੇ ਕਪਤਾਨ ਫਜ਼ਲ ਅਤ੍ਰਾਚਲੀ ਜਿਨ੍ਹਾਂ ਨੇ ਹਾਈ ਫਾਈਵ ਕਰਦੇ ਹੋਏ 6 ਟੈਕਲ ਪੁਆਇੰਟਸ ਲਏ। ਉਨ੍ਹਾਂ ਦਾ ਬਖ਼ੂਬੀ ਸਾਥ ਨਿਭਾਇਆ ਇਕ ਹੋਰ ਹਾਈ ਫਾਈਵ […]

ਥਲ ਸੈਨਾ ਮੁਖੀ ਨੇ ਕੰਟਰੋਲ ਰੇਖਾ ਉੱਤੇ ਸਥਿਤੀ ਦਾ ਜਾਇਜ਼ਾ ਲਿਆ

ਥਲ ਸੈਨਾ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਕੰਟਰੋਲ ਰੇਖਾ ਦਾ ਦੌਰਾ ਕੀਤਾ ਅਤੇ ਜਵਾਨਾਂ ਨੂੰ ਮਿਲੇ ਅਤੇ ਸਰਹੱਦ ਪਾਰ ਤੋਂ ਘੁਸਪੈਠ, ਗੋਲੀਬੰਦੀ ਅਤੇ ਹਿੰਸਕ ਕਾਰਵਾਈਆਂ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਰੱਖਿਆ ਤਰਜਮਾਨ ਨੇ ਦੱਸਿਆ ਕਿ ਥਲ ਸੈਨਾ ਮੁਖੀ ਨੇ ਪੀਰ ਪੰਜਾਲ ਖੇਤਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ […]

ਇਰਾਨੀ ਸੈਟੇਲਾਈਟ ਦੀ ਨਾਕਾਮੀ ’ਚ ਅਮਰੀਕਾ ਦਾ ਹੱਥ ਨਹੀਂ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵੱਲੋਂ ਸੈਟੇਲਾਈਟ ਦਾਗ਼ਣ ਦੀ ਨਾਕਾਮ ਕੋਸ਼ਿਸ਼ ਦੀ ਤਸਵੀਰ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਦਾ ਇਸ ਘਟਨਾਕ੍ਰਮ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਤਹਿਰਾਨ ਨੇ ਉੱਤਰੀ ਇਰਾਨ ਦੇ ਸੇਮਨਾਨ ਪੁਲਾੜ ਕੇਂਦਰ ਤੋਂ ਰਾਕੇਟ ਨੂੰ ਦਾਗ਼ਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਲਾਂਚ ਪੈਡ ਦੀਆਂ ਤਸਵੀਰਾਂ ਟਵੀਟ ਕਰਦਿਆਂ ਵਾਹਨ ਅਤੇ ਲਾਂਚਿੰਗ […]