ਟਰੰਪ ਵੱਲੋਂ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ
ਵਾਸ਼ਿੰਗਟਨ – ਅਮਰੀਕੀ ਸਦਰ ਡੋਨਲਡ ਟਰੰਪ ਨੇ ਬੰਧਕਾਂ ਬਾਰੇ ਆਪਣੇ ਮੁੱਖ ਵਾਰਤਾਕਾਰ ਰੌਬਰਟ ਓਬ੍ਰਾਇਨ ਨੂੰ ਨਵਾਂ ਕੌਮੀ ਸੁਰੱਖਿਆ ਸਲਾਹਕਾਰ ਥਾਪਿਆ ਹੈ। ਉਹ ਜੌਹਨ ਬੋਲਟਨ ਦੀ ਥਾਂ ਲੈਣਗੇ, ਜਿਸ ਨੂੰ ਵਿਦੇਸ਼ ਨੀਤੀ ’ਚ ਵੱਖਰੇਵਿਆਂ ਕਰਕੇ ਟਰੰਪ ਨੇ ਪਿਛਲੇ ਹਫ਼ਤੇ ਬਾਹਰ ਦਾ ਰਾਹ ਵਿਖਾ ਦਿੱਤਾ ਸੀ। ਟਰੰਪ ਨੇ ਇਕ ਟਵੀਟ ’ਚ ਕਿਹਾ ਕਿ ਓਬ੍ਰਾਇਨ, ਜੋ ਵਿਦੇਸ਼ ਵਿਭਾਗ […]




